Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Click to join us on YahooFollow on facebookFollow on twitterFollow Me on Pinterest
This is an effort to make Learning Smarter, Easier and Free
Visitor No. 2291502
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Home

ਸ. ਅਰਵਿੰਦਰ ਸਿੰਘ ਰਸੂਲਪੁਰ ਜੀ ਦਾ ਸੰਦੇਸ਼

ਵੀਹਵੀਂ ਸਦੀ ਵਿਗਿਆਨ ਦੀ ਸਦੀ ਸੀ। ਇਸੇ ਵਿੱਚ ਆਈਨ ਸਟਾਈਨ ਨੇ ਆਪਣੀ ਥੀਉਰੀ ਆਫ ਰੈਲੇਟਿਵੀਟੀ ਪੇਸ਼ ਕੀਤੀ। ਲੇਜ਼ਰ, ਪਲਾਸਟਿਕ, ਰੋਬੋਟ, ਸੁਪਰਚਾਲਕਾਂ ਅਤੇ ਕੰਪਿਊਟਰ ਨੇ ਅਜੋਕੇ ਜੀਵਨ ਦਾ ਮੂੰਹ-ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ। ਅੱਜ ਦਾ ਮਨੁੱਖ, ਕਵੀਆਂ ਦੀ ਕਲਪਨਾ ਦੇ ਚੰਦ ਉੱਤੇ ਪੈਰ ਧਰਕੇ ਅਗਾਂਹ ਮੰਗਲ ਗ੍ਰਹਿ ਉੱਤੇ ਬਸਤੀਆਂ ਉਸਾਰਨ ਦੀ ਤਾਕ ਵਿੱਚ ਹੈ ਅਤੇ ਇਹ ਸਭ ਸੰਭਵ ਹੋ ਸਕਿਆ ਕੰਪਿਊਟਰ ਸਕਦਾ। ਬੇਸ਼ਕ ਸਾਡੇ ਦੇਸ਼ ਵਿੱਚ ਕੰਪਿਉਟਰ ਟੈਕਨਾਲੋਜੀ ਬਾਕੀ ਦੇਸ਼ਾਂ ਦੇ ਮੁਕਾਬਲੇ ਪੱਛੜ ਕੇ ਹੀ ਆਈ, ਪਰ ਸਾਡੇ ਦੇਸ਼ ਦੇ ਨੌਜਵਾਨ ਵਿਗਿਆਨੀਆਂ, ਅਧਿਆਪਕਾਂ ਦੀ ਲਗਨ, ਮਿਹਨਤ ਅਤੇ ਹਿੰਮਤ ਸਦਕਾ, ਸਾਡਾ ਦੇਸ਼ ਅੱਜ ਆਈ. ਟੀ. ਸੈਕਟਰ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਕੈਲਕੁਲੇਟਰ ਤੋਂ ਸ਼ੁਰੂਆਤ ਕਰਕੇ ਅਜੋਕਾ ਕੰਪਿਊਟਰ ਕਈ ਖੋਜ ਪ੍ਰਕਿਰਿਆਵਾਂ ਵਿੱਚੋਂ ਲੰਘ ਕੇ ਸਾਡੇ ਕੋਲ ਪਹੁੰਚਿਆ ਹੈ। ਅੱਜ ਛੋਟੇ ਜਿਹੇ ਮੋਬਾਇਲ ਦੇ ਵਿੱਚ ਹੀ ਸਮੁੱਚੀ ਦੁਨੀਆਂ ਸਮਾਈ ਹੋਈ ਹੈ। ਦੁਨੀਆ ਦੇ ਹਰ ਪਿੰਡ ਜਾਂ ਸ਼ਹਿਰ ਹੀ ਨਹੀਂ ਸਗੋਂ ਹਰ ਖੇਤਰ ਨਾਲ ਸਬੰਧਤ ਜਾਣਕਾਰੀ ਇਕ ਜਾਦੂ ਦੀ ਛੜੀ ਵਾਂਗ ਸਾਡੀ ਜੇਬ ਵਿੱਚ ਹੈ। ਅਸੀਂ ਅੱਜ ਮੰਗਲ-ਯਾਨ ਨੂੰ ਸਫਲਤਾਪੂਰਵਕ ਦਾਗਿਆ, ਜਿਸਨੂੰ ਦੇਖਕੇ ਸਮੁੱਚੀ ਦੁਨੀਆਂ ਹੈਰਾਨ ਰਹਿ ਗਈ, ਕਿਉਂਕਿ ਉਹ ਸਾਡੇ ਦੇਸ ਨੂੰ ਸਿਰਫ ਸੱਪਾਂ ਅਤੇ ਹਾਥੀਆਂ ਦਾ ਦੇਸ ਹੀ ਸਮਝਦੇ ਸਨ। ਪਰ ਸਾਡੇ ਦੇਸ ਦੇ ਮਿਹਨਤੀ ਵਿਗਿਆਨੀਆਂ ਅਤੇ ਅਧਿਆਪਕਾਂ ਨੇ ਇਸ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ ਅਤੇ ਜਿਨ੍ਹਾਂ ਤੇ ਮੈਨੂੰ ਮਾਣ ਹੈ।

ਅੱਜ ਵੀ ਪੇਂਡੂ ਪੱਧਰ ਦੀ ਸਿੱਖਿਆ ਵਿੱਚ ਕੰਪਿਊਟਰ ਸਿੱਖਿਆ ਦੀ ਪਹੁੰਚ ਸ਼ਹਿਰੀ ਸਿੱਖਿਆ ਦੇ ਮੁਕਾਬਲੇ ਘੱਟ ਹੈ। ਇਸ ਘਾਟ ਨੂੰ ਮੁੱਖ ਰੱਖਦਿਆਂ ਸ਼੍ਰੀ ਅਜੈ ਕੁਮਾਰ (ਕੰਪਿਊਟਰ ਫੈਕਲਟੀ), ਨੇ ਕੰਪਿਊਟਰ ਸਾਇੰਸ ਵਿਸ਼ੇ ਤੇ ਅਧਾਰਿਤ ਵੈੱਬਸਾਈਟ www.smartstudies.in ਦੇ ਨਿਰਮਾਣ ਰਾਹੀਂ ਇਸ ਮੰਤਵ ਨੂੰ ਪੂਰਾ ਕਰਨ ਲਈ ਸ਼ਲਾਘਾਣੋਗ ਕੰਮ ਕੀਤਾ ਹੈ। ਆਈ. ਟੀ. ਸੈਕਟਰ ਵਿੱਚ ਹੋ ਰਹੀ ਤਰੱਕੀ ਵਿੱਚ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਇਸਦੇ ਹਾਣੀ ਬਣਾਉਣ ਦਾ ਭਰਪੂਰ ਯਤਨ ਕੀਤਾ ਹੈ।

ਮੈਨੂੰ ਮਾਣ ਹੈ ਕਿ ਸ਼੍ਰੀ ਅਜੈ ਕੁਮਾਰ ਜੀ ਦੁਆਰਾ ਬਣਾਈ ਗਈ ਵੈਬਸਾਈਟ ਮੁੱਢਲੀਆਂ ਵਿਦਿਅਕ ਸੰਸਥਾਵਾਂ ਵਿੱਚ ਨਿੱਕੀਆਂ-ਨਿੱਕੀਆਂ ਭੋਲੀਆਂ-ਭਾਲੀਆਂ ਅਸਲੋਂ ਨਾਦਾਨ ਰੂਹਾ ਨੂੰ ਨਵੇਂ ਦਿਸਹਿੱਦਿਆਂ ਦੇ ਪਾਰ ਝਾਕਣ ਵਿੱਚ ਅਜੋਕੇ ਸਮੇਂ ਵਿੱਚ ਮਦਦਗਾਰ ਸਿੱਧ ਹੋਵੇਗੀ।

ਮੈਂ ਆਪਣੇ ਅਤੇ ਮੌਜੂਦਾ ਸਰਕਾਰ ਵੱਲੋਂ ਸ਼੍ਰੀ ਅਜੈ ਕੁਮਾਰ ਜੀ ਦੇ ਇਸ ਹਿੰਮਤੀ ਯਤਨ ਦੀ ਸਫਲਤਾ ਲਈ ਦਿਲੀ ਕਾਮਨਾ ਕਰਦਾ ਹਾਂ ਅਤੇ ਮੁਬਾਰਕਬਾਦ ਦਿੰਦਾ ਹਾਂ। ਵਿੱਦਿਆ ਦੇ ਖੇਤਰ ਵਿੱਚ ਅਜਿਹੇ ਕਦਮ ਨਾ ਸਿਰਫ ਹੋਰ ਅਧਿਆਪਕਾਂ ਲਈ ਪ੍ਰੇਰਣਾਂ ਸਰੋਤ ਬਣ ਸਕਦੇ ਹਨ ਬਲਕਿ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਵੀ ਸਹਾਈ ਸਿੱਧ ਹੋਣਗੇ ਅਤੇ ਸਾਡੀ ਪਾਰਟੀ (ਸ਼੍ਰੋਮਣੀ ਅਕਾਲੀ ਦਲ (ਬਾਦਲ)) ਅਜਿਹੇ ਕੰਮਾਂ ਦਾ ਹਮੇਸ਼ਾ ਸਮਰਥਨ ਕਰਦੀ ਹੈ ਅਤੇ ਕਰਦੀ ਰਹੇਗੀ।

ਅਰਵਿੰਦਰ ਸਿੰਘ ਰਸੂਲਪੁਰ,
ਹਲਕਾ ਇੰਚਾਰਜ, 041-ਉੜਮੁੜ (ਹੁਸ਼ਿਆਰਪੁਰ),
ਸ਼੍ਰੋਮਣੀ ਅਕਾਲੀ ਦਲ (ਬਾਦਲ)।

ਕੌਮੀ ਸੀਨਿਅਰ ਮੀਤ ਪ੍ਰਧਾਨ ਸ. ਕਮਲਜੀਤ ਸਿੰਘ ਕੁਲਾਰ ਜੀ ਦਾ ਸੰਦੇਸ਼

ਮੈਂ (ਕਮਲਜੀਤ ਸਿੰਘ ਕੁਲਾਰ), ਸ਼੍ਰੀ ਅਜੈ ਕੁਮਾਰ (ਕੰਪਿਊਟਰ ਫੈਕਲਟੀ) ਨੂੰ www.smartstudies.in ਵੈਬਸਾਈਟ, ਸਿੱਖਿਆ ਵਿਭਾਗ ਨੂੰ ਸਮਰਪਤ ਕਰਨ ਸਮੇਂ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਸਕੂਲੀ ਬੱਚਿਆਂ ਲਈ ਛੇਵੀਂ ਤੋਂ ਦੱਸਵੀਂ ਜਮਾਤ ਤੱਕ ਕੰਪਿਊਟਰ ਸਾਇੰਸ ਵਿਸ਼ੇ ਨੂੰ ਪਾਠਕ੍ਰਮ ਅਨੁਸਾਰ ਬਹੁਤ ਹਿ ਸੁਚੱਜੇ ਢੰਗ ਨਾਲ ਤਿਆਰ ਅਤੇ ਪੇਸ਼ ਕੀਤਾ ਹੈ। ਇਸ ਸਾਈਟ ਦੀ ਮਦਦ ਨਾਲ ਵਿਦਿਆਰਥੀ ਹਰੇਕ ਜਾਮਤ ਦੇ ਕੰਪਿਊਟਰ ਸਾਇੰਸ ਵਿਸ਼ੇ ਨੂੰ ਅਸਾਨੀ ਨਾਲ ਪੜ੍ਹ ਅਤੇ ਸਮਝ ਸਕਣਗੇ ਅਤੇ ਨਾਲ ਹੀ ਅਭਿਆਸ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਵੀ ਦੇ ਸਕਣਗੇ। ਇਸ ਵੈੱਬਸਾਈਟ ਦੀ ਮੁੱਖ ਵਿਸ਼ੇਸ਼ਤਾ ਹੈ ਆਨਲਾਈਨ ਟੈਸਟ। ਇਸ ਦੀ ਮਦਦ ਨਾਲ ਵਿਦਿਆਰਥੀ ਆਪਣੇ ਆਪ ਹੀ ਆਨਲਾਈਨ ਟੈਸਟ ਦੇ ਸਕਦੇ ਹਨ ਅਤੇ ਇਸਦਾ ਮੁਲਾਂਕਣ ਆਪਣੇ-ਆਪ ਮੌਕੇ ਤੇ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਵਿਦਿਆਰਥੀ ਆਪਣੀ ਬੌਧਿਕ ਗੁਣਾਤਮਕਤਾ ਵਿੱਚ ਸੁਧਾਰ ਦਾ ਆਪ ਹੀ ਮੁਲਾਂਕਣ ਕਰਕੇ ਦੇਖ ਸਕਦੇ ਹਨ।

ਇਹ ਸਾਈਟ ਬੱਚਿਆਂ ਲਈ ਆਉਣ ਵਾਲੇ ਸਮੇਂ ਵਿੱਚ ਚਾਨਣ ਮੁਨਾਰੇ ਦੇ ਕੰਮ ਕਰੇਗੀ। ਮੈਨੂੰ ਸ਼੍ਰੀ ਅਜੈ ਕੁਮਾਰ ਉੱਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਆਪਣੇ ਘਰੇਲੂ ਰੁਝੇਵਿਆਂ ਨੂੰ ਪਿਛਾਂਹ ਛੱਡਦੇ ਹੋਏ ਸਮਾਜ ਲਈ ਵਡਮੁੱਲਾ ਉਪਰਾਲਾ ਕੀਤਾ ਹੈ।

ਕਮਲਜੀਤ ਸਿੰਘ ਕੁਲਾਰ,
ਕੌਮੀ ਸੀਨਿਅਰ ਮੀਤ ਪ੍ਰਧਾਨ (ਪੰਜਾਬ),
ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ)।

• ਸ. ਅਰਵਿੰਦਰ ਸਿੰਘ ਰਸੂਲਪੁਰ,

ਹਲਕਾ ਇੰਚਾਰਜ, 041-ਉੜਮੁੜ (ਹੁਸ਼ਿਆਰਪੁਰ),

ਸ਼੍ਰੋਮਣੀ ਅਕਾਲੀ ਦਲ (ਬਾਦਲ)।
• ਸ. ਕਮਲਜੀਤ ਸਿੰਘ ਕੁਲਾਰ,
ਕੌਮੀ ਸੀਨਿਅਰ ਮੀਤ ਪ੍ਰਧਾਨ ਪੰਜਾਬ ,
ਸ਼੍ਰੋ: ਅਕਾਲੀ ਦਲ (ਬਾਦਲ)।
• ਪ੍ਰਧਾਨ ਪਰਮਜੀਤ ਸਿੰਘ ਬਿੱਟੂ,
ਯੂਥ ਅਕਾਲੀ ਦਲ (ਬਾਦਲ)
ਹੁਸ਼ਿਆਰਪੁਰ।
• ਸ਼੍ਰੀ ਅਜੈ ਕੁਮਾਰ ਭਾਰਦਵਾਜ,
ਕੰਪਿਊਟਰ ਫੈਕਲਟੀ,
ਸ.ਕੰ.ਸ.ਸ.ਸ. ਉੜਮੁੜ ਟਾਂਡਾ।
• ਸ਼੍ਰੀ ਵਿਜੈ ਕੁਮਾਰ ਭਾਰਦਵਾਜ,
ਐੱਮ. ਡੀ.,
ਭਾਰਦਵਾਜ ਐਂਟਰਪ੍ਰਾਇਸਿਜ਼।
• ਸ਼੍ਰੀ ਰਮਨਦੀਪ ਸਿੰਘ ਬਾਜਵਾ,
ਕੰਪਿਊਟਰ ਫੈਕਲਟੀ,
ਸ.ਸ.ਸ.ਸ. ਅਜਨੋਹਾ।
• ਸ਼੍ਰੀ ਰਜਿੰਦਰ ਸਿੰਘ,
ਪੰਜਾਬੀ ਮਾਸਟਰ,
ਸ.ਹ.ਸ. ਜਾਜਾ।
SmartStudies.in © 2012-2016

smartstudies.in Webutation
Google Page Rank